Patiala: July 14, 2020

M.M.Modi College organizes a webinar on ‘From Chaos to order: Creating a meaningful life’

 

Multani mal Modi College organized a comprehensive event cum webinar on the topic ‘From Chaos to order: Creating a meaningful life’ for students and faculty members. The main objective of this webinar was to address the disordered state of unformed matter and infinite space in the present time of fear and uncertainty. Dr. Inderpreet Sandhu, Assistant Professor, department of psychology, Punjabi university, Patiala was expert speaker in this webinar. College principal Dr. Khushvinder Kumar welcomed the expert speaker and the participants and said that over-dependence on virtual reality and over-consumption of invalid and unnecessary information has pushed many sections of the society including young people into confusion and negativity. He said that it is our responsibility to engage with students and guide them for creating a meaningful and productive life.
Dr. Inderpreet Sandhu while exploring the theoretical and practical aspects of term ‘chaos’ explained with appropriate examples how chaos concerns deterministic systems whose behavior can be in principle predicted. Chaotic systems are predictable for a while and then ‘appear’ to become random. She said that emotional response to a difficult situation and our perceptions about that situation need to be disciplined. She also discussed about the hierarchy of needs, importance of definitive goals and objectives in life and importance of practice in life.
In his concluding remarks Prof. Pushpinder Gill, Senior Faculty, School of Management Studies, Punjabi University, Patiala said that logical and rational thinking is a way to chaos free life.
Dr. Rohit Sechdeva, Dr. Ganesh Sethi and Dr. Harmohan Sharma worked hard to make this webinar a great success. A large number of students and teachers participated in the webinar.

 

ਪਟਿਆਲਾ: 14 ਜੁਲਾਈ, 2020

ਮੋਦੀ ਕਾਲਜ ਵੱਲੋਂ ‘ਬੇ-ਤਰਤੀਬੀ ਤੋਂ ਤਰਤੀਬ ਵੱਲ: ਜ਼ਿੰਦਗੀ ਅਰਥ-ਭਰਪੂਰ ਕਿਵੇਂ ਬਣੇ’ ਤੇ ਵੈਬੀਨਾਰ

 

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਵਿਸ਼ੇਸ਼ ਭਾਸ਼ਣ-ਕਮ-ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਦਾ ਮੁੱਖ ਉਦੇਸ਼ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਡਰ ਅਤੇ ਅਨਿੰਸ਼ਚਿਤਤਾ ਦੇ ਮਾਹੌਲ ਵਿੱਚ ਸਥਿਤੀਆਂ ਦੀ ਉੱਥਲ-ਪੁੱਥਲ ਅਤੇ ਇੱਕ ਨਿਸ਼ਚਿੰਤ ਜ਼ਿੰਦਗੀ ਲਈ ਲੰਬੀ ਉਡੀਕ ਦੇ ਅਕੇਂਵੇ ਨੂੰ ਸੰਬੋਧਿਤ ਹੋਣਾ ਸੀ। ਇਸ ਵੈਬੀਨਾਰ ਵਿੱਚ ਮੁੱਖ ਵਕਤਾ ਵੱਜੋਂ ਡਾ.ਇੰਦਰਪ੍ਰੀਤ ਸੰਧੂੂ, ਅਸਿਸਟੈਂਟ ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਮੂਲੀਅਤ ਕੀਤੀ।ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਅਤੇ ਇਸ ਵੈਬੀਨਾਰ ਵਿੱਚ ਸ਼ਾਮਿਲ ਸਰੋਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਯੂਅਲ ਰਿਐਲਟੀ ਤੇ ਵੱਧ ਵਿਸ਼ਵਾਸ਼ ਕਰਨ ਅਤੇ ਵਾਧੂ ਤੇ ਗੈਰ-ਜ਼ਰੂਰੀ ਜਾਣਕਾਰੀਆਂ ਦਾ ਭੰਡਾਰ ਇਕੱਠਾ ਕਰਨ ਨੇ ਸਮਾਜ ਦੇ ਕਈ ਵਰਗਾਂ ਖਾਸ ਤੌਰ ਤੇ ਨੌਜਵਾਨਾਂ ਨੂੰ ਨਾਂ-ਪੱਖੀ ਵਰਤਾਰੇ ਅਤੇ ਮਨੋ-ਵਿਗਿਆਨਕ ਚਿੰਤਾ ਵਿੱਚ ਧੱਕ ਦਿੱਤਾ ਹੈ।ਉਹਨਾਂ ਕਿਹਾ ਕਿ ਹੁਣ ਇਹ ਅਧਿਆਪਕ ਹੋਣ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਉਸਾਰੂ ਪਾਸੇ ਲਗਾਈਏ ਅਤੇ ਉਹਨਾਂ ਨੂੰ ਅਰਥ-ਭਰਪੂਰ ਅਤੇ ਜ਼ਿੰਮੇਵਾਰ ਜ਼ਿੰਦਗੀ ਲਈ ਉਤਸ਼ਾਹਿਤ ਕਰੀਏ।
ਡਾ. ਇੰਦਰਪ੍ਰੀਤ ਸੰਧੂ ਨੇ ਆਪਣੇ ਭਾਸ਼ਣ ਵਿੱਚ ‘ਬੇ-ਤਰਤੀਬੀ’ ਸ਼ਬਦ ਦੀਆਂ ਸਿਧਾਂਤਕ ਅਤੇ ਅਮਲੀ ਧਾਰਨਾਵਾਂ ਨੂੰ ਪ੍ਰੀਭਾਸ਼ਿਤ ਕਰਦਿਆਂ ਕਿਹਾ ਕਿ ‘ਬੇ-ਤਰਤੀਬੀ’ ਅਜਿਹੇ ਨਿਸ਼ਚਿਤ ਕਾਰਕਾਂ ਦੁਆਰਾ ਪੈਦਾ ਹੁੰਦੀ ਹੈ ਜਿਹਨਾਂ ਨੂੰ ਆਦਰਸ਼ਕ ਤਰੀਕੇ ਨਾਲ ਪਹਿਲਾ ਹੀ ਕਿਆਸਿਆ ਜਾ ਸਕਦਾ ਹੈ।’ਬੇ-ਤਰਤੀਬੀ’ ਮੁਢਲੇਂ ਦਿਨਾਂ ਵਿੱਚ ਕਿਆਸੀ ਜਾ ਸਕਦੀ ਹੈ ਪਰ ਸਮੇਂ ਨਾਲ ਇਹ ਜ਼ਿੰਦਗੀ ਵਿੱਚ ਕਦੇ=ਕਦਾਈ ਵਾਲਾ ਵਰਤਾਰਾ ਬਣ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਕਿਸੇ ਮੁਸ਼ਕਿਲ ਸਥਿਤੀ ਨੂੰ ਭਾਵਨਾਤਮਿਕ ਤੌਰ ਤੇ ਸੰਬੋਧਿਨ ਹੋਣ ਦੇ ਤਰੀਕੇ ਅਤੇ ਉਸ ਸਥਿਤੀ ਬਾਰੇ ਸਾਡਾ ਨਜ਼ਰੀਆਂ ਬੇਹੱਦ ਮਹੱਤਵਪੂਰਨ ਹੈ ਜਿਸ ਤੇ ਸਾਨੂੰ ਨਿੱਠ ਕੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਨੇ ਮਨੁੱਖੀ ਜ਼ਰੂਰਤਾਂ, ਜ਼ਿੰਦਗੀ ਵਿੱਚ ਮਿੱਥੇ ਨਿਸ਼ਚਿਆਂ ਅਤੇ ਸਥਿਤੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੇ ਜਾਣ ਤੇ ਜ਼ੋਰ ਦਿੱਤਾ।ਇਸ ਵੈਬੀਨਾਰ ਵਿੱਚ ਬੋਲਦਿਆਂ ਪ੍ਰੋ. ਪੁਸ਼ਪਿੰਦਰ ਗਿੱਲ, ਸਕੂਲ ਆਫ਼ ਮੈਂਨਜ਼ਮੈਂਟ ਸਟੱਡੀਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਤਰਕ-ਭਰਪੂਰ ਅਤੇ ਅਨੁਸ਼ਾਸ਼ਿਤ ਜ਼ਿੰਦਗੀ ਹੀ ਬੇਤਰਤੀਬੀ ਨੂੰ ਮਾਤ ਦੇ ਸਕਦੀ ਹੈ।
ਇਸ ਵੈਬੀਨਾਰ ਦੀ ਸਫਲਤਾ ਵਿੱਚ ਡਾ. ਰੋਹਿਤ ਸਚਦੇਵਾ, ਡਾ. ਗਣੇਸ਼ ਸੇਠੀ ਅਤੇ ਡਾ. ਹਰਮੋਹਨ ਸ਼ਰਮਾ ਦਾ ਵਿਸ਼ੇਸ ਯੋਗਦਾਨ ਰਿਹਾ।ਇਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।